• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਮਨੋਰੰਜਨ
  • /ਖੰਨਾ ’ਚ ਬੱਬੂ ਮਾਨ ਦੇ ਅਖਾੜੇ ਤੋਂ ਪਹਿਲਾਂ ਵਿਵਾਦ, ਪੰਡਿਤ ਰਾਓ ਨੇ ਗੀਤ ਯੂਟਿਊਬ ਤੋਂ ਹਟਾਉਣ ਦੀ ਕੀਤੀ ਅਪੀਲ

ਖੰਨਾ ’ਚ ਬੱਬੂ ਮਾਨ ਦੇ ਅਖਾੜੇ ਤੋਂ ਪਹਿਲਾਂ ਵਿਵਾਦ, ਪੰਡਿਤ ਰਾਓ ਨੇ ਗੀਤ ਯੂਟਿਊਬ ਤੋਂ ਹਟਾਉਣ ਦੀ ਕੀਤੀ ਅਪੀਲ

Babbu Maan News: ਖੰਨਾ ਵਿੱਚ 20 ਅਕਤੂਬਰ ਨੂੰ ਹੋਣ ਵਾਲੇ ਵਿਸ਼ਾਲ ਦੁਸਹਿਰਾ ਸਮਾਗਮ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਦੇ ਖੁੱਲ੍ਹੇ ਅਖਾੜੇ ਤੋਂ ਪਹਿਲਾਂ ਹੀ ਵਿਵਾਦ ਖੜ੍ਹਾ ਹੋ ਗਿਆ ਹੈ।

Written ByRavinder Singh
Published: Oct 19, 2026, 10:24 AM IST|Updated: Oct 19, 2026, 10:27 AM IST
joinshare
ਖੰਨਾ ’ਚ ਬੱਬੂ ਮਾਨ ਦੇ ਅਖਾੜੇ ਤੋਂ ਪਹਿਲਾਂ ਵਿਵਾਦ, ਪੰਡਿਤ ਰਾਓ ਨੇ ਗੀਤ ਯੂਟਿਊਬ ਤੋਂ ਹਟਾਉਣ ਦੀ ਕੀਤੀ ਅਪੀਲ

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

Trending

  • News
  • Photos
  • Videos
ਕਾਰ ਨੂੰ ਸਾਈਡ ਕਰਨ ਨੂੰ ਕਹਿਣ ਉਤੇ ਹੋਏ ਝਗੜੇ ਵਿੱਚ ਨੌਜਵਾਨ ਦਾ ਕਤਲ

ਕਾਰ ਨੂੰ ਸਾਈਡ ਕਰਨ ਨੂੰ ਕਹਿਣ ਉਤੇ ਹੋਏ ਝਗੜੇ ਵਿੱਚ ਨੌਜਵਾਨ ਦਾ ਕਤਲ

2

ਸੁਲਤਾਨਪੁਰ ਲੋਧੀ ’ਚ ਗੁੰਡਾਗਰਦੀ ਦਾ ਨੰਗਾ ਨਾਚ! ਦਿਨ-ਦਿਹਾੜੇ ਪੈਟਰੋਲ ਪੰਪ ’ਤੇ ਹਥਿਆਰਾਂ ਨਾਲ ਹਮਲਾ

3

ਕੇਂਦਰ ਸਰਕਾਰ ਨੇ ਗੰਨੇ ਦੇ ਰਸ ਤੇ ਖੰਡ ਤੋਂ ਤਿਆਰ ਹੋਣ ਵਾਲੇ ਈਥਾਨੌਲ ਉਤੇ ਲਗਾਈ ਰੋਕ

4

ਦਿੱਲੀ ਤੋਂ ਕਸ਼ਮੀਰ ਜਾ ਰਹੀ ਸੈਲਾਨੀ ਬੱਸ 'ਤੇ ਲੁਧਿਆਣਾ ਵਿੱਚ ਪੱਥਰਬਾਜ਼ੀ

5

ਨਾਭਾ ਦੇ ਵਿਧਾਇਕ ਦੇਵ ਮਾਨ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ਦੀ ਵੀਡੀਓ ਵਾਇਰਲ; ਦਿੱਤੀ ਸਫ਼ਾਈ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

Babbu Maan News: ਖੰਨਾ ਵਿੱਚ 20 ਅਕਤੂਬਰ ਨੂੰ ਹੋਣ ਵਾਲੇ ਵਿਸ਼ਾਲ ਦੁਸਹਿਰਾ ਸਮਾਗਮ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਦੇ ਖੁੱਲ੍ਹੇ ਅਖਾੜੇ ਤੋਂ ਪਹਿਲਾਂ ਹੀ ਵਿਵਾਦ ਖੜ੍ਹਾ ਹੋ ਗਿਆ ਹੈ। ਪੰਡਿਤ ਰਾਓ ਧਰੇਨਵਰ ਨੇ ਬੱਬੂ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਗਮ ਦੌਰਾਨ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਨਾ ਗਾਉਣ ਅਤੇ ਅਜਿਹੇ ਗੀਤਾਂ ਨੂੰ ਯੂਟਿਊਬ ਤੋਂ ਹਟਾਉਣ ਦਾ ਐਲਾਨ ਵੀ ਕਰਨ। 

ਇਸ ਦੇ ਨਾਲ ਹੀ ਉਨ੍ਹਾਂ ਨੇ ਗੀਤਾਂ ਨੂੰ ਹਟਾਉਣ ਕਾਰਨ ਸਬੰਧਤ ਕੰਪਨੀ ਨੂੰ ਹੋ ਸਕਣ ਵਾਲੇ ਵਿੱਤੀ ਨੁਕਸਾਨ ਦੀ ਭਰਪਾਈ ਲਈ ਆਪਣੀ ਤਨਖ਼ਾਹ ਵਿੱਚੋਂ 10 ਲੱਖ ਰੁਪਏ ਦਾ ਚੈੱਕ ਭੇਜਣ ਦੀ ਗੱਲ ਕਹੀ ਹੈ। ਪੰਡਿਤ ਰਾਓ ਧਰੇਨਵਰ ਨੇ ਇਸ ਮਾਮਲੇ ਸਬੰਧੀ ਖੰਨਾ ਦੇ ਐੱਸਐੱਸਪੀ ਨੂੰ ਸ਼ਿਕਾਇਤ ਵੀ ਦਿੱਤੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਦੁਸਹਿਰਾ ਸਮਾਗਮ ਦੌਰਾਨ ਕਾਨੂੰਨੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਅਜਿਹੇ ਗੀਤ ਗਾਉਣ ਤੋਂ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਪੰਡਿਤ ਰਾਓ ਨੇ ਬੱਬੂ ਮਾਨ ਦੇ ਕੁਝ ਗੀਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। 

ਉਨ੍ਹਾਂ ਨੇ “ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ” ਅਤੇ “ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ” ਵਰਗੇ ਗੀਤਾਂ ਦਾ ਹਵਾਲਾ ਦਿੰਦਿਆਂ ਬੇਨਤੀ ਕੀਤੀ ਕਿ 20 ਅਕਤੂਬਰ ਨੂੰ ਖੰਨਾ ਵਿੱਚ ਹੋਣ ਵਾਲੇ ਅਖਾੜੇ ਦੌਰਾਨ ਇਨ੍ਹਾਂ ਗੀਤਾਂ ਨੂੰ ਯੂਟਿਊਬ ਤੋਂ ਹਟਾਉਣ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਗੀਤ ਯੂਟਿਊਬ ਤੋਂ ਹਟਾਏ ਜਾਂਦੇ ਹਨ ਤਾਂ ਇਸ ਨਾਲ ਸਬੰਧਤ ਕੰਪਨੀ ਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ। 

ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਉਹ ਆਪਣੀ ਤਨਖ਼ਾਹ ਵਿੱਚੋਂ 10 ਲੱਖ ਰੁਪਏ ਦਾ ਚੈੱਕ ਭੇਜ ਰਹੇ ਹਨ, ਤਾਂ ਜੋ ਕੰਪਨੀ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਪੰਡਿਤ ਰਾਓ ਨੇ ਕਿਹਾ ਕਿ ਬੱਬੂ ਮਾਨ ਨੂੰ ਖੰਨਾ ਦੇ ਦੁਸਹਿਰਾ ਸਮਾਗਮ ਵਿੱਚ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਹੈ, ਪਰ ਪ੍ਰੋਗਰਾਮ ਦੌਰਾਨ ਅਜਿਹੇ ਗੀਤਾਂ ਤੋਂ ਬਚਣਾ ਚਾਹੀਦਾ ਹੈ ਜੋ ਹਥਿਆਰਾਂ ਨੂੰ ਉਤਸ਼ਾਹਿਤ ਕਰਦੇ ਹੋਣ। ਉਨ੍ਹਾਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਸਮਾਗਮ ਦੌਰਾਨ ਲਾਗੂ ਕਾਨੂੰਨੀ ਹਦਾਇਤਾਂ ਦੀ ਪਾਲਣਾ ਕਰਵਾਈ ਜਾਵੇ।

Add Zee News as a Preferred Source
TAGS:
Entertainment News