• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਰਾਸ਼ਟਰੀ
  • /ਕੇਂਦਰ ਸਰਕਾਰ ਨੇ ਗੰਨੇ ਦੇ ਰਸ ਤੇ ਖੰਡ ਤੋਂ ਤਿਆਰ ਹੋਣ ਵਾਲੇ ਈਥਾਨੌਲ ਉਤੇ ਲਗਾਈ ਰੋਕ

ਕੇਂਦਰ ਸਰਕਾਰ ਨੇ ਗੰਨੇ ਦੇ ਰਸ ਤੇ ਖੰਡ ਤੋਂ ਤਿਆਰ ਹੋਣ ਵਾਲੇ ਈਥਾਨੌਲ ਉਤੇ ਲਗਾਈ ਰੋਕ

India Ethanol Production Ban: ਖੰਡ ਦੀਆਂ ਕੀਮਤਾਂ ਵਿੱਚ ਸੰਭਾਵਿਤ ਇਜ਼ਾਫੇ ਉਤੇ ਲਗਾਮ ਲਗਾਉਣ ਅਤੇ ਬਾਜ਼ਾਰ ਵਿੱਚ ਇਸ ਦੀ ਲੋੜੀਂਦੀ ਉਪਲਬਧਤਾ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।

Written ByRavinder Singh
Published: Oct 19, 2026, 03:59 PM IST|Updated: Oct 19, 2026, 04:02 PM IST
joinshare
ਕੇਂਦਰ ਸਰਕਾਰ ਨੇ ਗੰਨੇ ਦੇ ਰਸ ਤੇ ਖੰਡ ਤੋਂ ਤਿਆਰ ਹੋਣ ਵਾਲੇ ਈਥਾਨੌਲ ਉਤੇ ਲਗਾਈ ਰੋਕ

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

Trending

  • News
  • Photos
  • Videos
ਪ੍ਰਗਿਆਨ ਓਝਾ ਬਣੇ ਬੀਸੀਸੀਆਈ ਦੀ ਚੀਫ ਸਿਲੈਕਟਰ; ਰਮੇਸ਼ ਪੋਵਾਰ ਸੀਨੀਅਰ ਸਿਲੈਕਸ਼ਨ ਕਮੇਟੀ ਵਿੱਚ ਸ਼ਾਮਿਲ

ਪ੍ਰਗਿਆਨ ਓਝਾ ਬਣੇ ਬੀਸੀਸੀਆਈ ਦੀ ਚੀਫ ਸਿਲੈਕਟਰ; ਰਮੇਸ਼ ਪੋਵਾਰ ਸੀਨੀਅਰ ਸਿਲੈਕਸ਼ਨ ਕਮੇਟੀ ਵਿੱਚ ਸ਼ਾਮਿਲ

2

ਬਰਨਾਲਾ ਵਿੱਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼; ਦੋ ਲੜਕੀਆਂ ਸਮੇਤ ਤਿੰਨ ਜਣੇ ਫੜ੍ਹੇ

3

ਕਾਰ ਨੂੰ ਸਾਈਡ ਕਰਨ ਨੂੰ ਕਹਿਣ ਉਤੇ ਹੋਏ ਝਗੜੇ ਵਿੱਚ ਨੌਜਵਾਨ ਦਾ ਕਤਲ

4

ਸੁਲਤਾਨਪੁਰ ਲੋਧੀ ’ਚ ਗੁੰਡਾਗਰਦੀ ਦਾ ਨੰਗਾ ਨਾਚ! ਦਿਨ-ਦਿਹਾੜੇ ਪੈਟਰੋਲ ਪੰਪ ’ਤੇ ਹਥਿਆਰਾਂ ਨਾਲ ਹਮਲਾ

5

ਕੇਂਦਰ ਸਰਕਾਰ ਨੇ ਗੰਨੇ ਦੇ ਰਸ ਤੇ ਖੰਡ ਤੋਂ ਤਿਆਰ ਹੋਣ ਵਾਲੇ ਈਥਾਨੌਲ ਉਤੇ ਲਗਾਈ ਰੋਕ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

India Ethanol Production Ban: ਤਿਉਹਾਰਾਂ ਦੇ ਦਿਨਾਂ ਵਿੱਚ ਖੰਡ ਦੀਆਂ ਕੀਮਤਾਂ ਵਿੱਚ ਸੰਭਾਵਿਤ ਇਜ਼ਾਫੇ ਉਤੇ ਲਗਾਮ ਲਗਾਉਣ ਅਤੇ ਬਾਜ਼ਾਰ ਵਿੱਚ ਇਸ ਦੀ ਲੋੜੀਂਦੀ ਉਪਲਬਧਤਾ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।  

ਇਸ ਸਾਲ ਕਮਜ਼ੋਰ ਮਾਨਸੂਨ ਕਾਰਨ ਗੰਨੇ ਦੀ ਪੈਦਾਵਰ ਵਿੱਚ ਗਿਰਾਵਟ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ 1 ਨਵੰਬਰ 2026 ਤੋਂ ਗੰਨੇ ਦੇ ਰਸ, ਖੰਡ ਅਤੇ ਕੁਝ ਕਿਸਮਾਂ ਦੇ ਗੁੜ ਤੋਂ ਤਿਆਰ ਹੋਣ ਵਾਲੇ ਈਥਾਨੌਲ ਦੀ ਖਰੀਦ ਨਾ ਕਰਨ ਦਾ ਅਹਿਮ ਫੈਸਲਾ ਲਿਆ ਹੈ।

ਸਾਲ 2026-27 ਲਈ ਲਗਭਗ 11 ਅਰਬ ਲੀਟਰ ਈਥਾਨੌਲ ਖ਼ਰੀਦਣ ਲਈ ਸਰਕਾਰੀ ਤੇਲ ਕੰਪਨੀਆਂ ਨੇ ਟੈਂਡਰ ਕੱਢੇ ਹਨ। ਇਸ ਵਾਰ ਗੰਨੇ ਦੇ ਰਸ, ਖੰਡ, ਖੰਡ ਦੇ ਸ਼ਰਬਤ ਅਤੇ ਬੀ-ਹੈਵੀ ਗੁੜ ਤੋਂ ਤਿਆਰ ਕੀਤੇ ਜਾਣ ਵਾਲੇ ਈਥਾਨੌਲ ਲਈ ਬੋਲੀਆਂ ਨਹੀਂ ਮੰਗੀਆਂ ਗਈਆਂ। ਇਹ ਟੈਂਡਰ ਇੰਡੀਅਨ ਆਇਲ, ਭਾਰਤ ਪੈਟਰੋਲੀਅਮ, ਹਿੰਦੁਸਤਾਨ ਪੈਟਰੋਲੀਅਮ, ਨੁਮਾਲੀਗੜ੍ਹ ਰਿਫਾਇਨਰੀ ਤੇ ਮੰਗਲੌਰ ਰਿਫਾਇਨਰੀ ਐਂਡ ਪੈਟਰੋਕੈਮੀਕਲਜ਼ ਵੱਲੋਂ ਸਾਂਝੇ ਤੌਰ ’ਤੇ ਜਾਰੀ ਕੀਤਾ ਹੈ।

ਭਾਰਤ ਦੁਨੀਆ ਦੇ ਸਭ ਤੋਂ ਵੱਡੇ ਖੰਡ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਇੱਥੇ ਖੰਡ ਦੀ ਖਪਤ ਵੀ ਕਾਫ਼ੀ ਹੈ। ਇਸ ਸਾਲ ਕਮਜ਼ੋਰ ਮਾਨਸੂਨ ਕਾਰਨ ਗੰਨੇ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਐਲ ਨੀਨੋ ਦੇ ਪ੍ਰਭਾਵ ਤੇ ਘੱਟ ਮੀਂਹ ਕਾਰਨ ਵੀ ਖੇਤੀਬਾੜੀ ਉਤਪਾਦਨ ਬਾਰੇ ਚਿੰਤਾਵਾਂ ਵਧੀਆਂ ਹਨ। 

ਖ਼ਾਸ ਤੌਰ ’ਤੇ ਮਹਾਰਾਸ਼ਟਰ ਤੇ ਕਰਨਾਟਕ ਵਿੱਚ ਘੱਟ ਬਾਰਿਸ਼ ਨੇ ਗੰਨੇ ਦੀ ਪੈਦਾਵਾਰ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਅਜਿਹੇ ਹਾਲਾਤ ਵਿੱਚ ਸਰਕਾਰ ਚਾਹੁੰਦੀ ਹੈ ਕਿ ਗੰਨੇ ਦੀ ਵਰਤੋਂ ਈਥਾਨੌਲ ਬਣਾਉਣ ਦੀ ਬਜਾਏ ਵੱਧ ਤੋਂ ਵੱਧ ਖੰਡ ਤਿਆਰ ਕਰਨ ਲਈ ਕੀਤੀ ਜਾਵੇ ਤਾਂ ਜੋ ਬਾਜ਼ਾਰ ਵਿੱਚ ਖੰਡ ਦੀ ਕਮੀ ਨਾ ਹੋਵੇ ਤੇ ਕੀਮਤਾਂ ’ਤੇ ਕਾਬੂ ਰੱਖਿਆ ਜਾ ਸਕੇ।

ਗੰਨੇ ਤੇ ਖੰਡ ਤੋਂ ਤਿਆਰ ਹੋਣ ਵਾਲੇ ਕੁਝ ਕਿਸਮਾਂ ਦੇ ਈਥਾਨੌਲ ਦੀ ਖ਼ਰੀਦ ’ਤੇ ਪਾਬੰਦੀ ਦੇ ਬਾਵਜੂਦ ਸਰਕਾਰ ਹੋਰ ਸ੍ਰੋਤਾਂ ਤੋਂ ਈਥਾਨੌਲ ਦੀ ਖ਼ਰੀਦ ਜਾਰੀ ਰੱਖੇਗੀ। ਕੰਪਨੀਆਂ ਮੱਕੀ, ਟੁੱਟੇ ਹੋਏ ਚੌਲ, ਭਾਰਤੀ ਖੁਰਾਕ ਨਿਗਮ (FCI) ਕੋਲ ਮੌਜੂਦ ਵਾਧੂ ਚੌਲ, ਖ਼ਰਾਬ ਅਨਾਜ ਅਤੇ ਸੀ-ਹੈਵੀ ਗੁੜ ਤੋਂ ਤਿਆਰ ਈਥਾਨੌਲ ਦੀ ਸਪਲਾਈ ਲਈ ਬੋਲੀਆਂ ਲਗਾ ਸਕਣਗੀਆਂ।

ਮੱਕੀ ਤੋਂ ਬਣਨ ਵਾਲੇ ਈਥਾਨੌਲ ਦੀ ਖਰੀਦ ਕੀਮਤ ਵਿੱਚ ਵੀ ਕਟੌਤੀ ਕੀਤੀ ਹੈ। ਟੈਂਡਰ ਅਨੁਸਾਰ ਇਸ ਦੀ ਕੀਮਤ 71.86 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 68.86 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਵਾਧੂ ਪ੍ਰੋਤਸਾਹਨ ਰਾਸ਼ੀ ਵੀ 5.79 ਰੁਪਏ ਤੋਂ ਘਟਾ ਕੇ 2.79 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।

 

Add Zee News as a Preferred Source
TAGS:
National News