• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਪੰਜਾਬ
  • /ਘੁਮਿਆਰ ਭਾਈਚਾਰੇ ਵੱਲੋਂ ਮਿੱਟੀ ਦੇ ਦੀਵੇ, ਕੁੱਜੇ ਤੇ ਦੀਵਾਲੀ ਦੀਆਂ ਹੱਟੀਆਂ ਤਿਆਰ

ਘੁਮਿਆਰ ਭਾਈਚਾਰੇ ਵੱਲੋਂ ਮਿੱਟੀ ਦੇ ਦੀਵੇ, ਕੁੱਜੇ ਤੇ ਦੀਵਾਲੀ ਦੀਆਂ ਹੱਟੀਆਂ ਤਿਆਰ

Rajpura News: ਦੇਸ਼ ਦੀ ਵੰਡ ਤੋਂ ਬਾਅਦ ਰਾਜਪੁਰਾ ਟਾਊਨ ਦੇ ਵਿਕਾਸ ਨਗਰ ਵਿੱਚ ਆ ਕੇ ਵਸੇ ਘੁਮਿਆਰ ਭਾਈਚਾਰੇ ਦੇ ਲੋਕ ਲੰਮੇ ਸਮੇਂ ਤੋਂ ਆਪਣਾ ਖ਼ਾਨਦਾਨੀ ਕੰਮ ਕਰ ਰਹੇ ਹਨ।

Written ByRavinder Singh
Published: Oct 25, 2026, 04:06 PM IST|Updated: Oct 25, 2026, 04:11 PM IST
joinshare
ਘੁਮਿਆਰ ਭਾਈਚਾਰੇ ਵੱਲੋਂ ਮਿੱਟੀ ਦੇ ਦੀਵੇ, ਕੁੱਜੇ ਤੇ ਦੀਵਾਲੀ ਦੀਆਂ ਹੱਟੀਆਂ ਤਿਆਰ

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

Trending

  • News
  • Photos
  • Videos
ਕੋਟਕਪੂਰਾ ’ਚ ਮਨੁੱਖੀ ਅਧਿਕਾਰ ਕਮਿਸ਼ਨ ਦੀ ਲੋਕ ਸੁਣਵਾਈ, 45 ਸ਼ਿਕਾਇਤਾਂ ਸੁਣੀਆਂ

ਕੋਟਕਪੂਰਾ ’ਚ ਮਨੁੱਖੀ ਅਧਿਕਾਰ ਕਮਿਸ਼ਨ ਦੀ ਲੋਕ ਸੁਣਵਾਈ, 45 ਸ਼ਿਕਾਇਤਾਂ ਸੁਣੀਆਂ

2

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਸਜਾਈ ਵਿਸ਼ਾਲ ਸ਼ੋਭਾ ਯਾਤਰਾ

3

ਘੁਮਿਆਰ ਭਾਈਚਾਰੇ ਵੱਲੋਂ ਮਿੱਟੀ ਦੇ ਦੀਵੇ, ਕੁੱਜੇ ਤੇ ਦੀਵਾਲੀ ਦੀਆਂ ਹੱਟੀਆਂ ਤਿਆਰ

4

ਕਲਾਨੌਰ ਵਿੱਚ ਕਿਸਾਨ ਉਤੇ ਹੋਈ ਤਾਬੜਤੋੜ ਗੋਲੀਬਾਰੀ; ਪੁਲਿਸ ਜਾਂਚ ਵਿੱਚ ਜੁਟੀ

5

ਨੌਜਵਾਨ ਨੇ ਡਾਕਟਰ ਦੀ ਕੀਤੀ ਕੁੱਟਮਾਰ; ਨਰਸ ਤੇ ਐਂਬੂਲੈਂਸ ਡਰਾਈਵਰ ਉਪਰ ਵੀ ਕੀਤਾ ਹਮਲਾ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

Rajpura News (ਅਮਰਜੀਤ ਸਿੰਘ ਪੰਨੂ): ਦੇਸ਼ ਦੀ ਵੰਡ ਤੋਂ ਬਾਅਦ ਰਾਜਪੁਰਾ ਟਾਊਨ ਦੇ ਵਿਕਾਸ ਨਗਰ ਵਿੱਚ ਆ ਕੇ ਵਸੇ ਘੁਮਿਆਰ ਭਾਈਚਾਰੇ ਦੇ ਲੋਕ ਲੰਮੇ ਸਮੇਂ ਤੋਂ ਆਪਣਾ ਖ਼ਾਨਦਾਨੀ ਕੰਮ ਕਰ ਰਹੇ ਹਨ। ਜਿਵੇਂ-ਜਿਵੇਂ ਦੀਵਾਲੀ ਦਾ ਤਿਉਹਾਰ ਨੇੜੇ ਆਉਂਦਾ ਹੈ, ਇਨ੍ਹਾਂ ਵੱਲੋਂ ਮਿੱਟੀ ਦੇ ਦੀਵੇ, ਮਿੱਟੀ ਦੀਆਂ ਹੱਟੀਆਂ, ਘੜੇ ਅਤੇ ਤੋਬੜੇ ਤਿਆਰ ਕੀਤੇ ਜਾਂਦੇ ਹਨ। ਇਸ ਭਾਈਚਾਰੇ ਵਿੱਚ ਪੜ੍ਹੇ-ਲਿਖੇ ਲੋਕਾਂ ਦੀ ਗਿਣਤੀ ਭਾਵੇਂ ਘੱਟ ਹੈ ਪਰ ਇਹ ਹੱਥੀਂ ਕੰਮ ਕਰਨ ਦੇ ਮਾਹਰ ਕਾਰੀਗਰ ਹਨ। ਕੜੀ ਮਿਹਨਤ ਕਰਕੇ ਸਾਮਾਨ ਤਿਆਰ ਕਰਨ ਦੇ ਬਾਵਜੂਦ ਵੀ ਇਹਨਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ, ਜਿਸ ਕਾਰਨ ਇਹ ਪਰਿਵਾਰ ਕਾਫ਼ੀ ਪ੍ਰੇਸ਼ਾਨ ਹਨ। 

ਦੀਵਾਲੀ ਦੇ ਦਿਨਾਂ ਵਿੱਚ ਇਹ ਪਰਿਵਾਰ ਘਰਾਂ ਦੇ ਬਾਹਰ ਵੇਚਣ ਲਈ ਸਾਮਾਨ ਸਜਾ ਲੈਂਦੇ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਤਿਉਹਾਰ ਤੋਂ ਪਹਿਲਾਂ ਖ਼ਰੀਦਦਾਰੀ ਕਰਨ ਆਉਂਦੇ ਹਨ। ਇਸ ਬਾਰੇ ਪਰਿਵਾਰਕ ਮੈਂਬਰਾਂ ਵੱਲੋਂ ਪੱਤਰਕਾਰਾਂ ਨਾਲ ਖ਼ਾਸ ਜਾਣਕਾਰੀ ਸਾਂਝੀ ਕੀਤੀ ਗਈ। ਜਗਦੀਸ਼ ਲਾਲ ਨੇ ਦੱਸਿਆ ਕਿ ਮਿੱਟੀ ਦੇ ਬਰਤਨ ਬਣਾਉਣਾ ਸਾਡਾ ਖ਼ਾਨਦਾਨੀ ਕੰਮ ਹੈ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਸਾਡੇ ਬਜ਼ੁਰਗ ਇੱਥੇ ਆ ਕੇ ਵਸ ਗਏ ਸਨ। ਸਾਡਾ ਪੂਰਾ ਪਰਿਵਾਰ ਮਿੱਟੀ ਦੇ ਕੁੱਜੇ, ਦੀਵੇ, ਤੋਬੜੇ ਅਤੇ ਘੜੇ ਬਣਾਉਂਦਾ ਹੈ। ਸਾਡੇ ਭਾਈਚਾਰੇ ਵਿੱਚ ਲੋਕ ਘੱਟ ਪੜ੍ਹੇ-ਲਿਖੇ ਹਨ ਪਰ ਹੱਥ ਦੇ ਕਾਰੀਗਰ ਹਨ। 

ਜੇਕਰ ਸਰਕਾਰ ਸਾਡੀ ਮਦਦ ਕਰੇ ਤਾਂ ਅਸੀਂ ਇਸ ਕੰਮ ਨੂੰ ਹੋਰ ਅੱਗੇ ਵਧਾ ਸਕਦੇ ਹਾਂ। ਮਿੱਟੀ ਦੇ ਬਰਤਨ ਤਿਆਰ ਕਰਕੇ ਇਹਨਾਂ ਉੱਪਰ ਰੰਗ-ਰੋਗਨ ਕਰਕੇ ਸਜਾਇਆ ਵੀ ਜਾਂਦਾ ਹੈ। ਪਹਿਲਾਂ ਮਿੱਟੀ 100 ਰੁਪਏ ਦੀ ਟਰਾਲੀ ਮਿਲਦੀ ਸੀ ਪਰ ਅੱਜ 6,000 ਤੋਂ 9,000 ਰੁਪਏ ਪ੍ਰਤੀ ਟਰਾਲੀ ਮਿਲਦੀ ਹੈ, ਜਿਸ ਨਾਲ ਮਸਾਂ ਹੀ ਖ਼ਰਚਾ ਨਿਕਲਦਾ ਹੈ। 

ਸਾਡੀ ਸਰਕਾਰ ਅੱਗੇ ਅਪੀਲ ਹੈ ਕਿ ਸਾਡੀ ਵਿੱਤੀ ਸਹਾਇਤਾ ਕੀਤੀ ਜਾਵੇ।" "ਮੈਂ ਵੀ ਆਪਣੇ ਪਤੀ ਨਾਲ ਮਿੱਟੀ ਦੇ ਬਰਤਨ ਬਣਾਉਣ ਵਿੱਚ ਮਦਦ ਕਰਦੀ ਹਾਂ ਅਤੇ ਬਰਤਨਾਂ ਨੂੰ ਸਜਾਉਣ ਲਈ ਰੰਗ-ਰੋਗਨ ਕਰਦੀ ਹਾਂ। ਅਸੀਂ ਕਾਫ਼ੀ ਲੰਮੇ ਸਮੇਂ ਤੋਂ ਇਹ ਕੰਮ ਕਰ ਰਹੇ ਹਾਂ ਅਤੇ ਸਾਡੇ ਬਜ਼ੁਰਗ ਵੀ ਇਹੀ ਕੰਮ ਕਰਦੇ ਆਏ ਹਨ। ਪਰ ਅੱਜ-ਕੱਲ੍ਹ ਦੀ ਨਵੀਂ ਪੀੜ੍ਹੀ ਇਸ ਕੰਮ ਵੱਲ ਜ਼ਿਆਦਾ ਰੁਚੀ ਨਹੀਂ ਦਿਖਾ ਰਹੀ।"
 

Add Zee News as a Preferred Source
TAGS:
Punjab News