Shiromani Akali Dal News: ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਾਰਟੀ ਪ੍ਰਧਾਨ ਨੂੰ ਪੱਤਰ ਲਿਖ ਕੇ ਬਲਵਿੰਦਰ ਸੰਧੂ ਨੇ ਅਸਤੀਫਾ ਭੇਜਿਆ।
ਇਕ ਵਰਕਰ ਦੇ ਤੌਰ ਉਤੇ ਆਪਣੀ ਸੇਵਾ ਜਾਰੀ ਰੱਖਣ ਦੀ ਗੱਲ ਕਹੀ। ਆਪਣੀ ਪਤਨੀ ਦੀ ਮੌਤ ਤੋਂ ਬਾਅਦ ਤੇ ਆਪਣੀ ਸਿਹਤ ਠੀਕ ਨਾ ਹੋਣ ਦੀ ਗੱਲ ਲਿਖ ਕੇ ਅਸਤੀਫਾ ਦੇ ਦਿੱਥਾ। ਸੂਤਰਾਂ ਮੁਤਾਬਿਕ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਵਲੋਂ ਅਣਦੇਖਾ ਕਰਨ ਕਰਕੇ ਬਲਵਿੰਦਰ ਸਿੰਘ ਸੰਧੂ ਪਰੇਸ਼ਾਨ ਸਨ।
ਉੱਥੇ ਉਨ੍ਹਾਂ ਹਲਕਾ ਇੰਚਾਰਜ ਤੋਂ ਜਿੱਥੇ ਅਸਤੀਫਾ ਪਾਰਟੀ ਪ੍ਰਧਾਨ ਨੂੰ ਦੇ ਦਿੱਤਾ, ਉੱਥੇ ਅਕਾਲੀ ਦਲ ਨਾਲ ਖੜ੍ਹੇ ਰਹਿਣ ਦੀ ਗੱਲ ਵੀ ਆਖੀ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਸੰਧੂ 2022 ਦੀਆਂ ਚੋਣਾਂ ਵਿਚ ਅਕਾਲੀ ਬਸਪਾ ਗਠਜੋੜ ਦੌਰਾਨ ਹਾਥੀ ਚੋਣ ਨਿਸ਼ਾਨ ’ਤੇ ਚੋਣ ਲੜੇ ਸਨ ਤੇ ਇਸ ਵਾਰ ਹਲਕਾ ਰਾਏਕੋਟ ਤੋਂ ਪਾਰਟੀ ਇਕ ਸਾਬਕਾ ਅਧਿਕਾਰੀ ਜਿਸ ਨੇ ਪਿਛਲੇ ਦਿਨੀਂ ਅਸਤੀਫਾ ਦਿੱਤਾ ਹੈ, ਉਸ ਨੂੰ ਟਿਕਟ ਦੇਣ ਬਾਰੇ ਸੋਚ ਰਹੀ ਸੀ ਪਰ ਸੰਧੂ ਨੇ ਪਹਿਲਾਂ ਹੀ ਭਰਿਆ ਮੇਲਾ ਛੱਡ ਕੇ ਛੁੱਟੀ ਲੈ ਲਈ।
ਸੰਧੂ ਨੇ ਦੱਸਿਆ ਕਿ ਉਹ ਅਕਾਲੀ ਦਲ ਦੀ ਹਲਕਾ ਇੰਚਾਰਜੀ ਤੋਂ ਹੁਣ ਪੱਕੇ ਤੌਰ ’ਤੇ ਫਾਰਿਗ ਹੋ ਗਏ। ਦੱਸਣਯੋਗ ਹੈ ਸੰਧੂ ਲੁਧਿਆਣਾ ਨਗਰ ਨਿਗਮ ਦੇ ਦੋ ਵਾਰ ਕੌਂਸਲਰ ਰਹੇ ਹਨ ਤੇ ਇਨ੍ਹਾਂ ਦੇ ਪਿਤਾ ਸ਼ਾਮ ਸਿੰਘ ਸੰਧੂ ਦਾ ਕਿਸੇ ਸਮੇਂ ਲੁਧਿਆਣਾ ਵਿਚ ਖੂਬ ਦਬਦਬਾ ਹੁੰਦਾ ਸੀ।