ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਦਿੱਤਾ ਅਸਤੀਫ਼ਾ
Shiromani Akali Dal News: ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
Shiromani Akali Dal News: ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਾਰਟੀ ਪ੍ਰਧਾਨ ਨੂੰ ਪੱਤਰ ਲਿਖ ਕੇ ਬਲਵਿੰਦਰ ਸੰਧੂ ਨੇ ਅਸਤੀਫਾ ਭੇਜਿਆ।
ਇਕ ਵਰਕਰ ਦੇ ਤੌਰ ਉਤੇ ਆਪਣੀ ਸੇਵਾ ਜਾਰੀ ਰੱਖਣ ਦੀ ਗੱਲ ਕਹੀ। ਆਪਣੀ ਪਤਨੀ ਦੀ ਮੌਤ ਤੋਂ ਬਾਅਦ ਤੇ ਆਪਣੀ ਸਿਹਤ ਠੀਕ ਨਾ ਹੋਣ ਦੀ ਗੱਲ ਲਿਖ ਕੇ ਅਸਤੀਫਾ ਦੇ ਦਿੱਥਾ। ਸੂਤਰਾਂ ਮੁਤਾਬਿਕ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਵਲੋਂ ਅਣਦੇਖਾ ਕਰਨ ਕਰਕੇ ਬਲਵਿੰਦਰ ਸਿੰਘ ਸੰਧੂ ਪਰੇਸ਼ਾਨ ਸਨ।
ਉੱਥੇ ਉਨ੍ਹਾਂ ਹਲਕਾ ਇੰਚਾਰਜ ਤੋਂ ਜਿੱਥੇ ਅਸਤੀਫਾ ਪਾਰਟੀ ਪ੍ਰਧਾਨ ਨੂੰ ਦੇ ਦਿੱਤਾ, ਉੱਥੇ ਅਕਾਲੀ ਦਲ ਨਾਲ ਖੜ੍ਹੇ ਰਹਿਣ ਦੀ ਗੱਲ ਵੀ ਆਖੀ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਸੰਧੂ 2022 ਦੀਆਂ ਚੋਣਾਂ ਵਿਚ ਅਕਾਲੀ ਬਸਪਾ ਗਠਜੋੜ ਦੌਰਾਨ ਹਾਥੀ ਚੋਣ ਨਿਸ਼ਾਨ ’ਤੇ ਚੋਣ ਲੜੇ ਸਨ ਤੇ ਇਸ ਵਾਰ ਹਲਕਾ ਰਾਏਕੋਟ ਤੋਂ ਪਾਰਟੀ ਇਕ ਸਾਬਕਾ ਅਧਿਕਾਰੀ ਜਿਸ ਨੇ ਪਿਛਲੇ ਦਿਨੀਂ ਅਸਤੀਫਾ ਦਿੱਤਾ ਹੈ, ਉਸ ਨੂੰ ਟਿਕਟ ਦੇਣ ਬਾਰੇ ਸੋਚ ਰਹੀ ਸੀ ਪਰ ਸੰਧੂ ਨੇ ਪਹਿਲਾਂ ਹੀ ਭਰਿਆ ਮੇਲਾ ਛੱਡ ਕੇ ਛੁੱਟੀ ਲੈ ਲਈ।
ਇਹ ਵੀ ਪੜ੍ਹੋ : Punjab News Live Updates: ਵਿਧਾਨਸਭਾ ਇਜਲਾਸ ਦਾ ਅੱਜ ਆਖਰੀ ਦਿਨ, ਸਦਨ ਵਿੱਚ ਪੇਸ਼ ਹੋਣਗੇ ਅਹਿਮ ਬਿੱਲ; ਜਾਣੋ ਹੋਰ ਵੱਡੀਆਂ ਖ਼ਬਰਾਂ
ਸੰਧੂ ਨੇ ਦੱਸਿਆ ਕਿ ਉਹ ਅਕਾਲੀ ਦਲ ਦੀ ਹਲਕਾ ਇੰਚਾਰਜੀ ਤੋਂ ਹੁਣ ਪੱਕੇ ਤੌਰ ’ਤੇ ਫਾਰਿਗ ਹੋ ਗਏ। ਦੱਸਣਯੋਗ ਹੈ ਸੰਧੂ ਲੁਧਿਆਣਾ ਨਗਰ ਨਿਗਮ ਦੇ ਦੋ ਵਾਰ ਕੌਂਸਲਰ ਰਹੇ ਹਨ ਤੇ ਇਨ੍ਹਾਂ ਦੇ ਪਿਤਾ ਸ਼ਾਮ ਸਿੰਘ ਸੰਧੂ ਦਾ ਕਿਸੇ ਸਮੇਂ ਲੁਧਿਆਣਾ ਵਿਚ ਖੂਬ ਦਬਦਬਾ ਹੁੰਦਾ ਸੀ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਪਾਣੀ 'ਤੇ ਜੰਗ- ਜਾਣੋ ਯਮੁਨਾ ਤੋਂ ਡੈਮ ਸੁਰੱਖਿਆ ਐਕਟ ਤੱਕ 5 ਪ੍ਰਮੁੱਖ ਪ੍ਰਸਤਾਵ