• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਪੰਜਾਬ
  • /ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਪਰਿਵਾਰ ਸਮੇਤ ਜਾਨ ਨੂੰ ਖ਼ਤਰਾ ਦੱਸਿਆ

ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਪਰਿਵਾਰ ਸਮੇਤ ਜਾਨ ਨੂੰ ਖ਼ਤਰਾ ਦੱਸਿਆ

Former DGP Mohammad Mustafa Threat News: ਸਾਬਕਾ ਡੀਜੀਪੀ (DGP) ਮੁਹੰਮਦ ਮੁਸਤਫ਼ਾ ਨੇ ਸ਼ਮਸ਼ੁਦੀਨ (ਵਾਸੀ ਮਾਲੇਰਕੋਟਲਾ), ਬਖ਼ਸ਼ੀਸ਼ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਐਸਐਚਓ ਸਿਟੀ-1 ਅਤੇ ਐਸਐਸਪੀ ਮਾਲੇਰਕੋਟਲਾ ਨੂੰ ਤੁਰੰਤ ਐਫਆਈਆਰ (FIR) ਦਰਜ ਕਰਨ ਲਈ ਦਰਖਾਸਤ ਦਿੱਤੀ ਹੈ।

Written ByRavinder Singh
Published: Oct 18, 2026, 01:29 PM IST|Updated: Oct 18, 2026, 01:33 PM IST
joinshare
ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਪਰਿਵਾਰ ਸਮੇਤ ਜਾਨ ਨੂੰ ਖ਼ਤਰਾ ਦੱਸਿਆ

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

Trending

  • News
  • Photos
  • Videos
ਲੁਧਿਆਣਾ ਵਿੱਚ ਫੂਡ ਸੇਫਟੀ ਟੀਮ ਦਾ ਵੱਡਾ ਐਕਸ਼ਨ; 650 ਕਿਲੋ ਮਿਲਾਵਟੀ ਪਨੀਰ ਬਰਾਮਦ

ਲੁਧਿਆਣਾ ਵਿੱਚ ਫੂਡ ਸੇਫਟੀ ਟੀਮ ਦਾ ਵੱਡਾ ਐਕਸ਼ਨ; 650 ਕਿਲੋ ਮਿਲਾਵਟੀ ਪਨੀਰ ਬਰਾਮਦ

2

ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਪਰਿਵਾਰ ਸਮੇਤ ਜਾਨ ਨੂੰ ਖ਼ਤਰਾ ਦੱਸਿਆ

3

ਸਿਰਸਾ ਮਹਿਲਾ ਪੁਲਿਸ ਸਟੇਸ਼ਨ 'ਤੇ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ NIA ਨੇ ਚਾਰਜਸ਼ੀਟ ਕੀਤੀ ਦਾਇਰ

4

ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਕਰਨਗੇ ਦੌਰਾ; ਰਵਨੀਤ ਬਿੱਟੂ ਨੇ ਦਿੱਤੀ ਜਾਣਕਾਰੀ

5

ਜਲੰਧਰ ਦੇ ਨਿਊ ਹਰਦਿਆਲ ਨਗਰ ਵਿੱਚ NIA ਦੀ ਛਾਪੇਮਾਰੀ; ਦੋ ਘਰਾਂ ਦੀ ਕੀਤੀ ਜਾਂਚ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

Former DGP Mohammad Mustafa Threat News: ਪੰਜਾਬ ਦੇ ਸਾਬਕਾ ਡੀਜੀਪੀ (DGP) ਮੁਹੰਮਦ ਮੁਸਤਫ਼ਾ ਨੇ ਸ਼ਮਸ਼ੁਦੀਨ (ਵਾਸੀ ਮਾਲੇਰਕੋਟਲਾ), ਬਖ਼ਸ਼ੀਸ਼ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਐਸਐਚਓ ਸਿਟੀ-1 ਅਤੇ ਐਸਐਸਪੀ ਮਾਲੇਰਕੋਟਲਾ ਨੂੰ ਤੁਰੰਤ ਐਫਆਈਆਰ (FIR) ਦਰਜ ਕਰਨ ਲਈ ਦਰਖਾਸਤ ਦਿੱਤੀ ਹੈ। 

ਉਨ੍ਹਾਂ ਨੇ ਮਲੇਰਕੋਟਲਾ ਦੇ ਇੱਕ ਨਿਵਾਸੀ 'ਤੇ ਧਮਕੀਆਂ, ਅਪਰਾਧਿਕ ਸਾਜ਼ਿਸ਼ ਅਤੇ ਮਾਣਹਾਨੀ ਦਾ ਦੋਸ਼ ਲਗਾਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਸਤਫਾ ਨੇ ਇੱਕ ਵਿਸ਼ੇਸ਼ ਜਾਂਚ ਟੀਮ (SIT) ਦੇ ਗਠਨ ਦੀ ਮੰਗ ਕੀਤੀ ਹੈ। ਇਸ ਵੇਲੇ ਮਲੇਰਕੋਟਲਾ ਦੇ SSP ਹਰਕਮਲ ਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਸਿਟੀ-1 ਪੁਲਿਸ ਸਟੇਸ਼ਨ ਸ਼ਿਕਾਇਤ ਦੀ ਜਾਂਚ ਕਰ ਰਿਹਾ ਹੈ। 

ਧਮਕੀਆਂ ਦੇ ਪਿੱਛੇ ਦੇ ਤੱਥ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣਗੇ। ਸ਼ਿਕਾਇਤਕਰਤਾ ਅਨੁਸਾਰ ਅਕਤੂਬਰ 2025 ਵਿੱਚ ਉਨ੍ਹਾਂ ਦੇ ਪੁੱਤਰ ਆਕਿਲ ਅਖ਼ਤਰ ਦੀ ਮੌਤ ਤੋਂ ਬਾਅਦ ਸ਼ਮਸ਼ੁਦੀਨ ਨੇ ਸਿਆਸੀ ਵਿਰੋਧੀਆਂ ਨਾਲ ਮਿਲ ਕੇ ਪੰਚਕੂਲਾ ਵਿੱਚ ਉਨ੍ਹਾਂ ਦੇ ਪੂਰੇ ਪਰਿਵਾਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਵਾਇਆ, ਜਿਸ ਦੀ ਜਾਂਚ ਇਸ ਵੇਲੇ ਸੀਬੀਆਈ (CBI) ਕਰ ਰਹੀ ਹੈ।

ਸ਼ਮਸ਼ੁਦੀਨ ਵੱਲੋਂ ਵਾਰ-ਵਾਰ ਪ੍ਰੈਸ ਕਾਨਫ਼ਰੰਸਾਂ ਤੇ ਮੀਡੀਆ ਇੰਟਰਵਿਊਆਂ ਰਾਹੀਂ ਬੇਬੁਨਿਆਦ ਦੋਸ਼ ਲਗਾਏ ਗਏ, ਜਿਸ ਕਾਰਨ ਉਹ ਪਹਿਲਾਂ ਹੀ ਅਦਾਲਤਾਂ ਵਿੱਚ ਮਾਣਹਾਨੀ ਦੇ ਕੇਸਾਂ ਅਤੇ ਮਾਲੇਰਕੋਟਲਾ ਸਾਈਬਰ ਕ੍ਰਾਈਮ ਥਾਣੇ ਵਿੱਚ ਦਰਜ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। 

ਦਹਿਸ਼ਤਗਰਦ ਬਖ਼ਸ਼ੀਸ਼ ਸਿੰਘ ਨਾਲ ਮਿਲ ਕੇ ਭੜਕਾਊ ਪੋਸਟਰ: ਦੋਸ਼ ਹੈ ਕਿ ਸ਼ਮਸ਼ੁਦੀਨ ਨੇ ਦਹਿਸ਼ਤਗਰਦੀ ਦੇ ਮਾਮਲਿਆਂ 'ਚ ਸ਼ਾਮਲ ਬਖ਼ਸ਼ੀਸ਼ ਸਿੰਘ ਨਾਲ ਸਾਜ਼ਿਸ਼ ਰਚ ਕੇ ਮਾਲੇਰਕੋਟਲਾ ਵਿੱਚ ਭੜਕਾਊ ਪੋਸਟਰ ਲਗਵਾਏ; ਇਨ੍ਹਾਂ ਰਾਹੀਂ ਅੱਤਵਾਦੀ ਤੱਤਾਂ ਨੂੰ ਉਕਸਾਉਣ ਅਤੇ ਅੱਤਵਾਦ ਦੇ ਦੌਰ ਦੇ ਝੂਠੇ ਮੁਕਾਬਲਿਆਂ ਦੇ ਦੋਸ਼ ਲਾ ਕੇ ਸਿੱਖ ਭਾਈਚਾਰੇ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। 

ਸ਼ਮਸ਼ੁਦੀਨ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਅਪਲੋਡ ਕਰਕੇ ਸਾਬਕਾ ਡੀਜੀਪੀ ਦੇ ਮਾਲੇਰਕੋਟਲਾ ਦੇ ਨਸ਼ਾ ਤਸਕਰਾਂ ਨਾਲ ਕਥਿਤ ਸਬੰਧ ਹੋਣ ਦੇ ਗੰਭੀਰ ਦੋਸ਼ ਲਗਾਏ।  ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ 15 ਮਈ 2026 ਨੂੰ ਮਾਲੇਰਕੋਟਲਾ ਵਿਖੇ ਉਨ੍ਹਾਂ ਦੀ ਰਿਹਾਇਸ਼ ਨੇੜੇ ਹੋਏ ਧਮਾਕੇ ਵਿੱਚ ਸ਼ਮਸ਼ੁਦੀਨ ਦੇ ਸ਼ਾਮਲ ਹੋਣ ਦੇ ਪੁਖ਼ਤਾ ਸਬੂਤ ਹਨ, ਜਿਸ ਸਬੰਧੀ ਪਹਿਲਾਂ ਥਾਣਾ ਅਮਰਗੜ੍ਹ ਵਿੱਚ ਦਰਖਾਸਤ ਦਿੱਤੀ ਗਈ ਸੀ। 

ਜਾਨੀ ਖ਼ਤਰਾ ਅਤੇ ਕਾਨੂੰਨੀ ਧਾਰਾਵਾਂ: ਇਹ ਸਾਰੇ ਕਦਮ ਜਾਨੋਂ ਮਾਰਨ ਦੀ ਸਾਜ਼ਿਸ਼, ਸਮਾਜਿਕ ਸ਼ਾਂਤੀ ਭੰਗ ਕਰਨ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦਾ ਹਿੱਸਾ ਹਨ, ਜੋ ਭਾਰਤੀ ਨਿਆਂ ਸੰਹਿਤਾ (BNS) ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ (UAPA) ਦੇ ਘੇਰੇ ਵਿੱਚ ਆਉਂਦੇ ਹਨ। ਸ਼ਮਸ਼ੁਦੀਨ, ਬਖ਼ਸ਼ੀਸ਼ ਸਿੰਘ ਤੇ ਸਾਥੀਆਂ ਵਿਰੁੱਧ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ ਅਤੇ ਪੰਜਾਬ ਪੁਲਿਸ ਹੈੱਡਕੁਆਰਟਰ ਦੇ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (SIT) ਬਣਾ ਕੇ ਸਮਾਂਬੱਧ ਜਾਂਚ ਕਰਵਾਈ ਜਾਵੇ।
 

Add Zee News as a Preferred Source
TAGS:
Punjab Crime News