• हिन्दीEnglishमराठीবাংলাதமிழ்മലയാളംગુજરાતીతెలుగుಕನ್ನಡଓଡ଼ିଶାZ BharatPHHBusinessWION
  • facebookyoutubetwitterwhatsapp
Zee News Punjabi
  • ਖ਼ਬਰਾਂ
  • ਵੀਡੀਓ
  • ਤਸਵੀਰਾਂ
  • ਲਾਈਵ ਬਲੌਗ
Add Zee Business As A Preferred Source
App
  • Live TV
  • ਪੰਜਾਬ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਚੰਡੀਗੜ੍ਹ
  • ਮਨੋਰੰਜਨ
  • ਜ਼ੀ ਨਿਊਜ਼ ਪੰਜਾਬੀ
  • /ਪੰਜਾਬ
  • /ਜਲੰਧਰ ਦੇ ਨਿਊ ਹਰਦਿਆਲ ਨਗਰ ਵਿੱਚ NIA ਦੀ ਛਾਪੇਮਾਰੀ; ਦੋ ਘਰਾਂ ਦੀ ਕੀਤੀ ਜਾਂਚ

ਜਲੰਧਰ ਦੇ ਨਿਊ ਹਰਦਿਆਲ ਨਗਰ ਵਿੱਚ NIA ਦੀ ਛਾਪੇਮਾਰੀ; ਦੋ ਘਰਾਂ ਦੀ ਕੀਤੀ ਜਾਂਚ

NIA Raid Jalandhar News: ਪੰਜਾਬ ਵਿੱਚ ਸੀਬੀਆਈ, ਈਡੀ ਤੋਂ ਬਾਅਦ ਐਨਆਈਏ ਦੀ ਐਂਟਰੀ ਹੋ ਗਈ ਹੈ। ਜਲੰਧਰ ਵਿੱਚ ਰਾਸ਼ਟਰੀ ਜਾਂਚ ਏਜੰਸੀ (NIA) ਦੀ ਟੀਮ ਨੇ ਗੜ੍ਹਾ ਸਥਿਤ ਨਿਊ ਹਰਦਿਆਲ ਨਗਰ ਵਿੱਚ ਦੋ ਘਰਾਂ ਛਾਪੇਮਾਰੀ ਕੀਤੀ।

Written ByRavinder Singh
Published: Oct 18, 2026, 11:47 AM IST|Updated: Oct 18, 2026, 12:16 PM IST
joinshare
ਜਲੰਧਰ ਦੇ ਨਿਊ ਹਰਦਿਆਲ ਨਗਰ ਵਿੱਚ NIA ਦੀ ਛਾਪੇਮਾਰੀ; ਦੋ ਘਰਾਂ ਦੀ ਕੀਤੀ ਜਾਂਚ

About the Author

Ravinder Singh

Ravinder Singh

ਰਵਿੰਦਰ ਸਿੰਘ ਲੰਬੇ ਸਮੇਂ ਤੋਂ ਖਬਰਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਖਬਰਾਂ ਦੇ ਖੇਤਰ ਵਿੱਚ 14 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਇਸ ਸਮੇਂ 'ਜ਼ੀ ਪੰਜਾਬ ਹਰਿਆਣਾ ਹਿਮਾਚਲ' (Zee Punjabi) ਵਿੱਚ ਸੀਨੀਅਰ ਸਬ-ਐਡੀਟਰ ਵਜੋਂ ਕੰਮ ਕਰ ਰਹੇ ਹਨ।
Read More

Trending

  • News
  • Photos
  • Videos
ਲੁਧਿਆਣਾ ਵਿੱਚ ਫੂਡ ਸੇਫਟੀ ਟੀਮ ਦਾ ਵੱਡਾ ਐਕਸ਼ਨ; 650 ਕਿਲੋ ਮਿਲਾਵਟੀ ਪਨੀਰ ਬਰਾਮਦ

ਲੁਧਿਆਣਾ ਵਿੱਚ ਫੂਡ ਸੇਫਟੀ ਟੀਮ ਦਾ ਵੱਡਾ ਐਕਸ਼ਨ; 650 ਕਿਲੋ ਮਿਲਾਵਟੀ ਪਨੀਰ ਬਰਾਮਦ

2

ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਪਰਿਵਾਰ ਸਮੇਤ ਜਾਨ ਨੂੰ ਖ਼ਤਰਾ ਦੱਸਿਆ

3

ਸਿਰਸਾ ਮਹਿਲਾ ਪੁਲਿਸ ਸਟੇਸ਼ਨ 'ਤੇ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ NIA ਨੇ ਚਾਰਜਸ਼ੀਟ ਕੀਤੀ ਦਾਇਰ

4

ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਕਰਨਗੇ ਦੌਰਾ; ਰਵਨੀਤ ਬਿੱਟੂ ਨੇ ਦਿੱਤੀ ਜਾਣਕਾਰੀ

5

ਜਲੰਧਰ ਦੇ ਨਿਊ ਹਰਦਿਆਲ ਨਗਰ ਵਿੱਚ NIA ਦੀ ਛਾਪੇਮਾਰੀ; ਦੋ ਘਰਾਂ ਦੀ ਕੀਤੀ ਜਾਂਚ

logo
  • contact us
  • privacy policy
  • legal
  • investor info
  • advertise with us
© 1998-2026 Indiadotcom Digital Private Limited, All Rights Reserved.

NIA Raid Jalandhar News: ਪੰਜਾਬ ਵਿੱਚ ਸੀਬੀਆਈ, ਈਡੀ ਤੋਂ ਬਾਅਦ ਐਨਆਈਏ ਦੀ ਐਂਟਰੀ ਹੋ ਗਈ ਹੈ। ਜਲੰਧਰ ਵਿੱਚ ਰਾਸ਼ਟਰੀ ਜਾਂਚ ਏਜੰਸੀ (NIA) ਦੀ ਟੀਮ ਨੇ ਗੜ੍ਹਾ ਸਥਿਤ ਨਿਊ ਹਰਦਿਆਲ ਨਗਰ ਵਿੱਚ ਦੋ ਘਰਾਂ ਛਾਪੇਮਾਰੀ ਕੀਤੀ। 

ਇਸ ਕਾਰਵਾਈ ਦੌਰਾਨ ਟੀਮ ਨੇ ਸਾਲ 2021 ਦੇ ਇੱਕ ਮਾਮਲੇ ਨਾਲ ਸਬੰਧਤ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ। ਸੂਤਰਾਂ ਮੁਤਾਬਕ NIA ਦੀ ਟੀਮ ਲਗਭਗ ਤਿੰਨ ਘੰਟੇ ਇਲਾਕੇ ਵਿੱਚ ਰਹੀ ਤੇ ਤਲਾਸ਼ੀ ਦੌਰਾਨ ਕੁਝ ਦਸਤਾਵੇਜ਼ ਵੀ ਬਰਾਮਦ ਕੀਤੇ। ਹਾਲਾਂਕਿ, ਬਰਾਮਦ ਕੀਤੇ ਗਏ ਦਸਤਾਵੇਜ਼ਾਂ ਅਤੇ ਜਾਂਚ ਨਾਲ ਜੁੜੇ ਹੋਰ ਵੇਰਵਿਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਜਲੰਧਰ ਦੇ ਥਾਣਾ ਨੰਬਰ 7 ਦੀ ਪੁਲਿਸ ਮੁਤਾਬਕ ਐਨਆਈਏ ਨੇ ਇਲਾਕੇ ਦੇ ਦੋ ਘਰਾਂ ਦਾ ਦੌਰਾ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨਾਲ ਮਾਮਲਾ ਸਬੰਧਤ ਹੋਣ ਕਾਰਨ ਇਸ ਬਾਰੇ ਹੋਰ ਜਾਣਕਾਰੀ ਨਸ਼ਰ ਨਹੀਂ ਕੀਤੀ ਜਾ ਸਕਦੀ। ਉੱਧਰ ਏਸੀਪੀ ਰੈਂਕ ਦੇ ਇੱਕ ਅਧਿਕਾਰੀ ਮੁਤਾਬਕ ਟੀਮ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨਾਲ ਸਬੰਧਤ ਮਾਮਲੇ ਵਿੱਚ ਨੋਟਿਸ ਦੇਣ ਲਈ ਪਹੁੰਚੀ ਸੀ। 

ਸੂਤਰਾਂ ਅਨੁਸਾਰ NIA ਦੀ ਐਕਸ਼ਨ ਸਾਲ 2021 ਦੌਰਾਨ ਪੰਜਾਬ ਵਿੱਚ ਸਾਹਮਣੇ ਆਏ ਟਿਫਨ ਬੰਬਾਂ ਤੇ ਹੋਰ ਵਿਸਫੋਟਕ ਸਮੱਗਰੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਦੇ ਸਬੰਧ ਵਿੱਚ ਕੀਤੀ ਗਈ ਹੈ। ਉਸ ਸਮੇਂ ਜਲੰਧਰ ਸਮੇਤ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ੱਕੀ ਵਿਸਫੋਟਕ ਸਮੱਗਰੀ ਮਿਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।

ਕਰੀਬ ਪੰਜ ਸਾਲ ਪਹਿਲਾਂ ਅੰਮ੍ਰਿਤਸਰ-ਜਲੰਧਰ ਜੀਟੀ ਰੋਡ 'ਤੇ ਹੰਬੋਵਾਲ ਪਿੰਡ ਦੇ ਅੰਡਰਪਾਸ ਨੇੜੇ ਬੰਬ ਬਰਾਮਦ ਹੋਇਆ ਸੀ। ਇਨ੍ਹਾਂ ਘਟਨਾਵਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕੇਂਦਰੀ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ। ਹਾਲਾਂਕਿ ਨਿਊ ਹਰਦਿਆਲ ਨਗਰ ਵਿੱਚ ਹੋਈ ਤਾਜ਼ਾ ਕਾਰਵਾਈ ਸਬੰਧੀ ਐਨਆਈਏ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। 

ਨਿਊ ਹਰਦਿਆਲ ਨਗਰ ਵਿੱਚ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਪਰਿਵਾਰ ਦਾ ਘਰ ਵੀ ਸਥਿਤ ਹੈ। ਜਾਣਕਾਰੀ ਅਨੁਸਾਰ ਅਗਸਤ 2021 ਵਿੱਚ ਇਸੇ ਇਲਾਕੇ ਵਿੱਚ ਟਿਫਿਨ ਬੰਬ ਤੇ ਗ੍ਰੇਨੇਡ ਬਰਾਮਦ ਹੋਣ ਦੇ ਮਾਮਲੇ ਸਬੰਧੀ ਜਾਂਚ ਏਜੰਸੀਆਂ ਨੇ ਕਾਰਵਾਈ ਕੀਤੀ ਸੀ।

ਪੁਲਿਸ ਅਨੁਸਾਰ ਉਸ ਸਮੇਂ ਲਖਬੀਰ ਸਿੰਘ ਰੋਡੇ ਦੇ ਪੁੱਤਰ ਗੁਰਮੁਖ ਸਿੰਘ ਕੋਲੋਂ ਟਿਫਿਨ ਬੰਬ ਤੇ ਗ੍ਰੇਨੇਡ ਬਰਾਮਦ ਕੀਤੇ ਗਏ ਸਨ। ਇਸ ਮਾਮਲੇ ਦੀ ਜਾਂਚ ਦੌਰਾਨ ਪੰਜਾਬ ਵਿੱਚ ਵਿਸਫੋਟਕ ਸਮੱਗਰੀ ਦੀ ਸਪਲਾਈ ਤੇ ਸੰਭਾਵਿਤ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਪਹਿਲੂਆਂ ਦੀ ਪੜਤਾਲ ਕੀਤੀ ਗਈ ਸੀ। ਸ਼ਨਿੱਚਰਵਾਰ ਨੂੰ ਐਨਆਈਏ ਦੀ ਟੀਮ ਦੇ ਪਹੁੰਚਣ ਤੋਂ ਬਾਅਦ ਨਿਊ ਹਰਦਿਆਲ ਨਗਰ ਤੇ ਗੜ੍ਹਾ ਇਲਾਕੇ ਵਿੱਚ ਹਲਚਲ ਦੇਖਣ ਨੂੰ ਮਿਲੀ। ਸੂਤਰਾਂ ਮੁਤਾਬਕ ਟੀਮ ਨੇ ਪੂਰੀ ਕਾਰਵਾਈ ਦੌਰਾਨ ਗੁਪਤਤਾ ਬਣਾਈ ਰੱਖੀ। ਸਥਾਨਕ ਪੁਲਿਸ ਨੇ ਵੀ ਜਾਂਚ ਦੇ ਵੇਰਵੇ ਦੇਣ ਤੋਂ ਗੁਰੇਜ਼ ਕੀਤਾ।
 

Add Zee News as a Preferred Source
TAGS:
Punjab NIA Raid